Sular

Pages

  • Home
  • News
  • Photos
  • Birthday
  • NRI
  • Social Club
  • Real Estate
  • Contact-us
  • Popular Person

Monday, 17 October 2011

ਖਬਰਾਂ, ਜਿਨ੍ਹਾਂ ਕਰਕੇ ਸੂਲਰ ਅਖਬਾਰਾਂ 'ਚ ਛਾਇਆ ਰਿਹਾ









Posted by ਪਿੰਡ ਸੂਲਰ at 03:28 No comments:
Email ThisBlogThis!Share to XShare to FacebookShare to Pinterest

Sunday, 16 October 2011

ਜਨਮ ਦਿਨ ਮੁਬਾਰਕ-ਤੁਸੀਂ ਵੀ ਲਗਵਾ ਸਕਦੇ ਹੋ ਆਪਣੇ ਬੱਚਿਆਂ ਦੀ ਫੋਟੋ



Posted by ਪਿੰਡ ਸੂਲਰ at 06:50 No comments:
Email ThisBlogThis!Share to XShare to FacebookShare to Pinterest

Wednesday, 28 September 2011

ਪਿੰਡ ਸੂਲਰ ਦੇ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ





Posted by ਪਿੰਡ ਸੂਲਰ at 04:00
Email ThisBlogThis!Share to XShare to FacebookShare to Pinterest

Thursday, 8 September 2011

ਪਿੰਡ ਸੂਲਰ ਨਾਲ ਸਬੰਧਤ ਖਬਰਾਂ




























Posted by ਪਿੰਡ ਸੂਲਰ at 12:01 No comments:
Email ThisBlogThis!Share to XShare to FacebookShare to Pinterest
Home
Subscribe to: Posts (Atom)

Followers

ਪਟਿਆਲਾ ਸ਼ਹਿਰ ਦਾ ਸਭ ਤੋਂ ਮਹੱਤਵਪੁਰਨ ਸਥਾਨਕ ਕਿਹੜਾ ਹੈ?

Blogger templates

Popular Posts

  • ਪਿੰਡ ਸੂਲਰ ਦੇ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ
  • ਜਨਮ ਦਿਨ ਮੁਬਾਰਕ-ਤੁਸੀਂ ਵੀ ਲਗਵਾ ਸਕਦੇ ਹੋ ਆਪਣੇ ਬੱਚਿਆਂ ਦੀ ਫੋਟੋ
  • ਪਿੰਡ ਸੂਲਰ ਨਾਲ ਸਬੰਧਤ ਖਬਰਾਂ
  • ਖਬਰਾਂ, ਜਿਨ੍ਹਾਂ ਕਰਕੇ ਸੂਲਰ ਅਖਬਾਰਾਂ 'ਚ ਛਾਇਆ ਰਿਹਾ

Blogroll

JATINDER SINGH (JATIN KAMBOJ) Journalist
#Sular, Patiala, Punjab
Cell : 09888012792

My Blog List

ਪਿੰਡ ਸੂਲਰ ਦਾ ਇਤਿਹਾਸ

ਪਿੰਡ ਸੂਲਰ ਇਕ ਇਤਿਹਾਸਕ ਪਿੰਡ ਹੈ ਅਤੇ ਇਹ ਕਈ ਦਹਾਕੇ ਪਹਿਲਾਂ ਹੋਂਦ ਵਿਚ ਆ ਗਿਆ ਸੀ। ਪਿੰਡ ਦੇ ਬਜ਼ੁਰਗਾਂ ਅਨੁਸਾਰ ਅੱਜ ਤੋਂ ਤਕਰੀਬਨ 35-40 ਕੁ ਸਾਲ ਪਹਿਲਾਂ ਪਿੰਡ ਵਿਚ ਗਿਣਤੀ ਦੇ ਹੀ ਘਰ ਸਨ। ਹੌਲੀ ਹੌਲੀ ਪਿੰਡ ਦਾ ਵਿਕਾਸ ਹੁੰਦਾ ਗਿਆ ਅਤੇ ਇਥੇ ਦੂਰੋਂ ਨੇੜਿਓਂ ਆ ਕੇ ਲੋਕਾਂ ਨੇ ਵਸਣਾ ਸ਼ੁਰੂ ਕੀਤਾ। ਬਜ਼ੁਰਗਾਂ ਅਨੁਸਾਰ ਪਿੰਡ ਦੇ ਦੋਵੇਂ ਪਾਸੇ ਬੀੜ ਮੋਤੀ ਬਾਗ ਹੋਣ ਕਾਰਨ ਇਥੇ ਸ਼ੁਰੂ ਸ਼ੁਰੂ ਵਿਚ ਆਉਣ ਤੋਂ ਡਰ ਲਗਦਾ ਸੀ। ਡਕਾਲਾ ਵਾਲੀ ਸੜਕ 'ਤੇ ਤਾਂ ਲੋਕ ਰਾਤ ਸਮੇਂ ਜਾਣੋਂ ਵੀ ਕਤਰਾਉਂਦੇ ਸਨ। ਇਸ ਸੜਕ 'ਤੇ ਹੁਣ ਵੀ ਰਾਤ ਨੂੰ ਘੋਰ ਸਨਾਟਾ ਛਾਇਆ ਰਹਿੰਦਾ ਹੈ। ਪਹਿਲਾਂ ਪਹਿਲ ਪਿੰਡ ਵਿਚ ਇਕ ਛੋਟਾ ਜਿਹਾ ਗੁਰਦੁਆਰਾ ਹੁੰਦਾ ਸੀ, ਜਿਸ ਵਿਚ ਦੋ ਕਮਰੇ ਸਨ, ਜਿਨ੍ਹਾਂ ਵਿਚੋਂ ਇਕ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸੋਭਿਤ ਸਨ ਅਤੇ ਉਸ ਸਮੇਂ ਦੇ ਗ੍ਰੰਥੀ ਸ੍ਰ. ਮਹਿੰਦਰ ਸਿੰਘ ਜੀ ਹੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਦੇਖਦੇ ਸਨ। ਤਕਰੀਬਨ 2004 ਦੇ ਵਿਚ ਗੁਰਦੁਆਰਾ ਸਾਹਿਬ ਦਾ ਸਮੁੱਚਾ ਪ੍ਰਬੰਧ ਉਸ ਸਮੇਂ ਦੀ ਪੰਚਾਇਤ ਹੱਥ ਆ ਗਿਆ। ਹੁਣ ਪਿੰਡ ਦੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਹੱਥ ਹੈ, ਜਿਸ ਦੇ ਮੌਜੂਦਾ ਪ੍ਰਧਾਨ ਕੌਰ ਸਿੰਘ ਹਨ। ਸਵ. ਇੰਦਰਪਾਲ ਬਾਜਵਾ, ਸਵ. ਅਮਰ ਸਿੰਘ, ਬੀਬੀ ਸਤਵੰਤ ਕੌਰ (ਸਰਦਾਰਨੀ), ਸ੍ਰ. ਕੁਲਵਿੰਦਰ ਸਿੰਘ ਟੋਨੀ ਆਦਿ ਕ੍ਰਮਵਾਰ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਸ੍ਰੀਮਤੀ ਪ੍ਰੇਮ ਲਤਾ ਪਾਠਕ ਸੁਪਤਨੀ ਡਿੰਪੀ ਪਾਠਕ ਪਿੰਡ ਦੀ ਮੌਜੂਦਾ ਸਰਪੰਚ ਹਨ। ਪਿੰਡ ਵਿਚ 'ਨੌਜਵਾਨ ਭਲਾਈ ਸਭਾ' ਨਾਂ ਦਾ ਸਮਾਜ ਸੇਵੀ ਕਲੱਬ ਹੈ, ਜਿਸਦੇ ਮੌਜੂਦਾ ਪ੍ਰਧਾਨ ਜਤਿੰਦਰ ਸਿੰਘ (ਜਤਿਨ ਕੰਬੋਜ) ਉਰਫ ਕਾਲਾ ਹਨ ਅਤੇ ਇਸ ਤੋਂ ਬਿਨਾਂ ਇਕ ਸਪੋਰਟਸ ਕਲੱਬ ਹੈ, ਜਿਸ ਦੇ ਪ੍ਰਧਾਨ ਬਲਜੀਤ ਸਿੰਘ ਹਾਂਡਾ ਉਰਫ ਰੋਡਾ ਹਨ।

ਪਿੰਡ ਸੂਲਰ ਵਿਚਲੀਆਂ ਸਹੂਲਤਾਂ

ਪਿੰਡ ਸੂਲਰ ਵਿਚਲੀਆਂ ਸਹੂਲਤਾਂ
->ਸੂਲਰ ਰੋਡ 'ਤੇ ਹੀ ਇਕ ਮਾਰਕਿਟ ਸਥਿਤ ਹੈ, ਜਿਥੇ ਹਰ ਤਰ੍ਹਾਂ ਦੀ ਚੀਜ਼ ਆਮ ਕੀਮਤ 'ਤੇ ਉਪਲਬਧ ਹੁੰਦੀ ਹੈ। ਇਥੋਂ ਦੀਆਂ ਗਲੀਆਂ ਇਕ ਦੋ ਨੂੰ ਛੱਡ ਕੇ ਜ਼ਿਆਦਤਰ ਪੱਕੀਆਂ ਹਨ। ਗਰਮੀਆਂ ਵਿਚ ਬਿਜਲੀ ਦੇ ਕੱਟ ਆਮ ਸ਼ਹਿਰ ਵਾਂਗ ਹੀ ਲੱਗਦੇ ਹਨ। ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਕੋਈ ਪੱਕਾ ਨਹੀਂ। ਮੇਨ ਸੜਕ 'ਤੇ ਸਟਰੀਟ ਲਾਈਟਾਂ ਤੇ ਗਲੀਆਂ ਵਿਚ ਟਾਵੀਆਂ ਟਾਵੀਆਂ ਲਾਈਟਾਂ ਲੱਗੀਆਂ ਹਨ।

Total Pageviews


ਪਿੰਡ ਸੂਲਰ ਦੀ ਪਟਿਆਲਾ ਸ਼ਹਿਰ ਤੋਂ ਦੂਰੀ

ਪਿੰਡ ਸੂਲਰ ਦੀ ਪਟਿਆਲਾ ਸ਼ਹਿਰ ਤੋਂ ਦੂਰੀ
ਪਿੰਡ ਸੂਲਰ ਪਟਿਆਲਾ ਸ਼ਹਿਰ ਵਿਚ ਬਣੀ ਅੰਤਰਰਾਸ਼ਟਰੀ ਖੇਡ ਸੰਸਥਾ ਐਨ. ਆਈ. ਐਸ. ਦੇ ਬਿਲਕੁਲ ਬੈਕਸਾਇਡ ਸਥਿਤ ਹੈ। ਐਨ. ਆਈ. ਐਸ. ਦੀ ਕੰਧ ਪਿੰਡ ਸੂਲਰ ਨਾਲ ਲਗਦੀ ਹੈ।

ਪਿੰਡ ਸੂਲਰ ਵਿਚ ਦਾਖਲ ਹੋਣ ਦੀ ਦਿਸ਼ਾ

ਪਿੰਡ ਸੂਲਰ ਵਿਚ ਦਾਖਲ ਹੋਣ ਦੀ ਦਿਸ਼ਾ
--->ਪਿੰਡ ਸੂਲਰ ਵਿਚ ਦੋ ਦਿਸ਼ਾਵਾਂ ਤੋਂ ਦਾਖਲ ਹੋਇਆ ਜਾ ਸਕਦਾ ਹੈ। ਇਕ ਦਿਸ਼ਾ ਭਾਵ ਚੜ੍ਹਦੇ ਸੂਰਜ ਵਾਲਿਓ ਪਾਸੇ ਅਤੇ ਦੂਜੀ ਦਿਸ਼ਾ ਇਸਦੇ ਬਿਲਕੁਲ ਉਲਟ। ਭਾਵ ਕਿ ਸ਼ੀਸ਼ ਮਹਿਲ, ਡਕਾਲਾ ਰੋਡ ਵਾਲਿਓਂ ਪਾਸੇ ਅਤੇ ਦੂਜਾ ਪੁੱਲੀ ਵਾਲਿਓਂ ਪਾਸੇ। ਪਹਿਲਾ ਰਸਤਾ : ਚੰਡੀਗੜ੍ਹ/ਦੇਵੀਗੜ੍ਹ/ਸਨੌਰ/ਯੂਨੀਵਰਸਿਟੀ ਵਾਲਿਓਂ ਪਾਸੇ ਤੋਂ ਆਉਣ ਵਾਲੇ ਬੰਨ੍ਹੇ ਵਾਲੀ ਸੜਕ ਤੋਂ ਸਿੱਧਾ ਸ਼ੀਸ਼ ਮਹਿਲ ਚੁੰਗੀ ਤੋਂ ਹੁੰਦੇ ਹੋਏ ਪਿੰਡ ਸੂਲਰ ਵਿਚ ਦਾਖਲ ਹੋ ਸਕਦੇ ਹਨ। ਵੈਸੇ ਰਾਤ ਨੂੰ ਇਸ ਰੋਡ 'ਤੇ ਸਨਾਟਾ ਛਾਇਆ ਹੁੰਦਾ ਹੈ। ਦੂਜਾ ਰਸਤਾ : ਬੱਸ ਸਟੈਂਡ ਤੋਂ ਆਉਣ ਵਾਲੇ ਰਾਹਗੀਰ ਫੁਹਾਰਾ ਚੌਕ, ਫੇਰ ਮੋਤੀ ਮਹਿਲ ਅਤੇ ਕੁਤਾਖਾਨਾ ਤੋਂ ਹੁੰਦੇ ਹੋਏ ਸੂਲਰ ਪੁੱਲੀ ਅਤੇ ਫਿਰ ਪਿੰਡ ਸੂਲਰ ਵਿਚ ਪਹੁੰਚ ਸਕਦੇ ਹਨ।

Search This Blog

ਪਿੰਡ ਸੂਲਰ ਬਾਰੇ ਕੁਝ ਮੁਢਲੀ ਜਾਣਕਾਰੀ

My photo
ਪਿੰਡ ਸੂਲਰ
Patiala, Punjab, India
ਪਿੰਡ ਸੂਲਰ ਕਈ ਚਿਰਾਂ ਤੋਂ ਵਸਿਆ ਇਕ ਸਰਵਵਿਆਪੀ ਭਾਈਚਾਰੇ ਵਾਲਾ ਪਿੰਡ ਹੈ। ਇਸ ਵਿਚ ਹਰ ਧਰਮ-ਜਾਤ ਦੇ ਲੋਕ ਰਹਿੰਦੇ ਹਨ। ਪਿੰਡ ਵਿਚ ਜ਼ਿਆਦਾਤਰ ਲੋਕ ਕਿੱਤਾਮੁੱਖੀ ਹਨ। ਪਿੰਡ ਦੇ ਲੋਕ ਮਿਹਨਤ ਨਾਲ ਕਿਰਤ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਪਿੰਡ ਵਿਚ ਇਕ ਗੁਰਦੁਆਰਾ ਸਾਹਿਬ, ਇਕ ਮੰਦਿਰ ਹੈ। ਇਥੇ ਸਰਕਾਰੀ ਡਿਸਪੈਂਸਰੀ, ਧਰਮਸ਼ਾਲਾ ਆਦਿ ਦੀ ਸਹੂਲਤ ਹੈ। ਪਿੰਡ ਵਿਚ ਇਕ ਸਰਕਾਰੀ ਮਿਡਲ ਸਕੂਲ ਹੈ। ਇਸ ਤੋਂ ਬਿਨਾਂ ਇਕ ਦੋ ਪ੍ਰਾਈਵੇਟ ਸਕੂਲ ਵੀ ਹਨ।
View my complete profile
Awesome Inc. theme. Powered by Blogger.